ਭੁੱਲ-ਭੁੱਲਾਗੇ

ਗੀਤ -ਬਲਰਾਜ ਸਿੰਘ ਸਿੱਧੂ
ਆਹੀ ਦਿਨ ਤੇ ਆਹੀ ਮਹੀਨਾ ਸੀ
ਮੇਰੀ ਜ਼ਿੰਦਗੀ ਦਾ ਤੂੰ ਨਗੀਨਾ ਸੀ
ਆਏ ਵਪਾਰੀ ਤੇਰੀ ਸਾਥੋਂ ਵੱਧ ਕੀਮਤ ਪਾ ਗਏ
ਤੂੰ ਵੀ ਸਾਨੂੰ ਯਾਦ ਰੱਖੀ ਨਾ, ਅਸੀਂ ਤਾਂ ਭੁੱਲ-ਭੁੱਲਾਗੇ
ਸੋਚ ਭਲਾ ਤੇਰਾ ਕਦਮ ਪਿਛਾਂਅ ਨੂੰ ਪੱਟੇ
ਸਾਨੂੰ ਛੱਡ ਕੇ ਤਾਂ ਜੋ ਤੂੰ ਬਹੁਤਾ ਕੁਝ ਖੱਟੇ
ਪਾਉਣ ਲਈ ਕੁਝ ਖੋਹਣਾ ਪੈਂਦੈ ਸਿਆਣੇ ਫੁਰਮਾ ਗਏ
ਤੂੰ ਵੀ ਸਾਨੂੰ ਯਾਦ ਰੱਖੀ ਨਾ, ਅਸੀਂ ਤਾਂ ਭੁੱਲ-ਭੁੱਲਾਗੇ
ਕਿਸਮਤ ਨੇ ਕੀਤੀਆਂ ਜੋ ਬਰਬਾਦੀਆਂ ਨੇ
ਉਹ ਚੋਂ ਜੰਮੀਆਂ ਸ਼ੁਹਰਤਾਂ ਕਾਮਯਾਬੀਆਂ ਨੇ
ਬਲਰਾਜ ਨੇ ਕਿੱਥੇ ਲਿਖਣਾ ਸੀ ਮਿਲੇ ਦਰਦ ਲਿਖਾ ਗਏ
ਤੂੰ ਵੀ ਸਾਨੂੰ ਯਾਦ ਰੱਖੀ ਨਾ, ਅਸੀਂ ਤਾਂ ਭੁੱਲ-ਭੁੱਲਾਗੇ

ਫੇਸਬੁੱਕ

 ਫੇਸਬੁੱਕ -ਬਲਰਾਜ ਸਿੰਘ ਸਿੱਧੂ
ਫੇਸਬੁੱਕ 'ਤੇ ਹਰਦਮ ਰਹਿੰਦੀ, ਅਲੱੜੇ ਕਿਉਂ ਇਹ ਸਮਝ ਨਾ ਪੈਂਦੀ।
ਈ-ਮੇਲ ਤੇ ਮੈਸਜ਼ਾਂ ਦੀ ਨਾ ਸਾਡੇ ਦਿਲ ਵਿਚ ਰੀਝ ਕੁੜੇ,
ਇਕ ਵਾਰ ਤੂੰ ਮਿਲ ਯਾਰਾਂ ਨੂੰ, ਤੈਨੂੰ ਦੱਸੀਏ ਕੀ ਹਾਂ ਚੀਜ਼ ਕੁੜੇ…।
ਸਮਾਂ ਸਥਾਨ ਉਹ ਦੱਸ ਛੇਤੀ, ਜਿਥੇ ਪਹਿਲੀ ਕਰਨੀ ਹੈ ਮਿਲਣੀ,
ਫੁੱਲ ਵਾਂਗਰ ਮਹਿਕਦੀਏ, ਤੇਰੇ ਦਿਲ ਦੀ ਸੱਧਰ ਹਰ ਖਿਲਣੀ,
ਦੇਖ ਝਲਕ ਇਕ ਯਾਰਾਂ ਦੀ, ਤੇਰਾ ਹੋ ਜਾਉ ਫਾਇਰ ਸੀਜ਼ ਕੁੜੇ,
ਇਕ ਵਾਰ ਤੂੰ ਮਿਲ ਯਾਰਾਂ ਨੂੰ, ਤੈਨੂੰ ਦੱਸੀਏ ਕੀ ਹਾਂ ਚੀਜ਼ ਕੁੜੇ…।
ਲਾਉਣੇ ਝੂਠੇ ਲਾਰੇ ਨਾ, ਨਾ ਗੱਲਾਂ ਵਿਚ ਵੱਲ੍ਹ-ਝੱਲ ਪਾਉਣੇ,
ਫੜ੍ਹ ਕੋਈ ਫੋਕੀ ਮਾਰਨੀ ਨਹੀਂ, ਸਿੱਧੇ ਤੀਰ ਨਿਸ਼ਾਨੇ 'ਤੇ ਲਾਉਣੇ,
ਦੋ ਮਿੰਟੀ ਦਿਲ ਤੇਰੇ ਵਿਚ ਪਿਆਰ ਦਾ ਬੀਜੂੰ ਬੀਜ਼ ਕੁੜੇ
ਇਕ ਵਾਰ ਤੂੰ ਮਿਲ ਯਾਰਾਂ ਨੂੰ, ਤੈਨੂੰ ਦੱਸੀਏ ਕੀ ਹਾਂ ਚੀਜ਼ ਕੁੜੇ…।
ਮੁਲਾਕਾਤ ਦੇ ਹਰਪਲ ਦਾ ਆਨੰਦ ਰੱਜ ਕੇ ਮਾਣ ਲਵੀਂ,
ਅਸੀਂ ਪੁਸਤਕ ਵਾਂਗੂੰ ਖੁੱਲ ਜਾਣਾ, ਆਇਸ਼ਾ ਤੋਂ ਜ਼ੁਲਕਾ ਜਾਣ ਲਵੀਂ
ਬਲਰਾਜ ਸਿੱਧੂ ਨੂੰ ਮਿਲਕੇ ਨੀ ਤੇਰਾ ਹਿਰਦਾ ਜਾਊ ਪਸੀਜ਼ ਕੁੜੇ,
ਇਕ ਵਾਰ ਤੂੰ ਮਿਲ ਯਾਰਾਂ ਨੂੰ, ਤੈਨੂੰ ਦੱਸੀਏ ਕੀ ਹਾਂ ਚੀਜ਼ ਕੁੜੇ…