ਭੁੱਲ-ਭੁੱਲਾਗੇ

ਗੀਤ -ਬਲਰਾਜ ਸਿੰਘ ਸਿੱਧੂ
ਆਹੀ ਦਿਨ ਤੇ ਆਹੀ ਮਹੀਨਾ ਸੀ
ਮੇਰੀ ਜ਼ਿੰਦਗੀ ਦਾ ਤੂੰ ਨਗੀਨਾ ਸੀ
ਆਏ ਵਪਾਰੀ ਤੇਰੀ ਸਾਥੋਂ ਵੱਧ ਕੀਮਤ ਪਾ ਗਏ
ਤੂੰ ਵੀ ਸਾਨੂੰ ਯਾਦ ਰੱਖੀ ਨਾ, ਅਸੀਂ ਤਾਂ ਭੁੱਲ-ਭੁੱਲਾਗੇ
ਸੋਚ ਭਲਾ ਤੇਰਾ ਕਦਮ ਪਿਛਾਂਅ ਨੂੰ ਪੱਟੇ
ਸਾਨੂੰ ਛੱਡ ਕੇ ਤਾਂ ਜੋ ਤੂੰ ਬਹੁਤਾ ਕੁਝ ਖੱਟੇ
ਪਾਉਣ ਲਈ ਕੁਝ ਖੋਹਣਾ ਪੈਂਦੈ ਸਿਆਣੇ ਫੁਰਮਾ ਗਏ
ਤੂੰ ਵੀ ਸਾਨੂੰ ਯਾਦ ਰੱਖੀ ਨਾ, ਅਸੀਂ ਤਾਂ ਭੁੱਲ-ਭੁੱਲਾਗੇ
ਕਿਸਮਤ ਨੇ ਕੀਤੀਆਂ ਜੋ ਬਰਬਾਦੀਆਂ ਨੇ
ਉਹ ਚੋਂ ਜੰਮੀਆਂ ਸ਼ੁਹਰਤਾਂ ਕਾਮਯਾਬੀਆਂ ਨੇ
ਬਲਰਾਜ ਨੇ ਕਿੱਥੇ ਲਿਖਣਾ ਸੀ ਮਿਲੇ ਦਰਦ ਲਿਖਾ ਗਏ
ਤੂੰ ਵੀ ਸਾਨੂੰ ਯਾਦ ਰੱਖੀ ਨਾ, ਅਸੀਂ ਤਾਂ ਭੁੱਲ-ਭੁੱਲਾਗੇ

ਫੇਸਬੁੱਕ

 ਫੇਸਬੁੱਕ -ਬਲਰਾਜ ਸਿੰਘ ਸਿੱਧੂ
ਫੇਸਬੁੱਕ 'ਤੇ ਹਰਦਮ ਰਹਿੰਦੀ, ਅਲੱੜੇ ਕਿਉਂ ਇਹ ਸਮਝ ਨਾ ਪੈਂਦੀ।
ਈ-ਮੇਲ ਤੇ ਮੈਸਜ਼ਾਂ ਦੀ ਨਾ ਸਾਡੇ ਦਿਲ ਵਿਚ ਰੀਝ ਕੁੜੇ,
ਇਕ ਵਾਰ ਤੂੰ ਮਿਲ ਯਾਰਾਂ ਨੂੰ, ਤੈਨੂੰ ਦੱਸੀਏ ਕੀ ਹਾਂ ਚੀਜ਼ ਕੁੜੇ…।
ਸਮਾਂ ਸਥਾਨ ਉਹ ਦੱਸ ਛੇਤੀ, ਜਿਥੇ ਪਹਿਲੀ ਕਰਨੀ ਹੈ ਮਿਲਣੀ,
ਫੁੱਲ ਵਾਂਗਰ ਮਹਿਕਦੀਏ, ਤੇਰੇ ਦਿਲ ਦੀ ਸੱਧਰ ਹਰ ਖਿਲਣੀ,
ਦੇਖ ਝਲਕ ਇਕ ਯਾਰਾਂ ਦੀ, ਤੇਰਾ ਹੋ ਜਾਉ ਫਾਇਰ ਸੀਜ਼ ਕੁੜੇ,
ਇਕ ਵਾਰ ਤੂੰ ਮਿਲ ਯਾਰਾਂ ਨੂੰ, ਤੈਨੂੰ ਦੱਸੀਏ ਕੀ ਹਾਂ ਚੀਜ਼ ਕੁੜੇ…।
ਲਾਉਣੇ ਝੂਠੇ ਲਾਰੇ ਨਾ, ਨਾ ਗੱਲਾਂ ਵਿਚ ਵੱਲ੍ਹ-ਝੱਲ ਪਾਉਣੇ,
ਫੜ੍ਹ ਕੋਈ ਫੋਕੀ ਮਾਰਨੀ ਨਹੀਂ, ਸਿੱਧੇ ਤੀਰ ਨਿਸ਼ਾਨੇ 'ਤੇ ਲਾਉਣੇ,
ਦੋ ਮਿੰਟੀ ਦਿਲ ਤੇਰੇ ਵਿਚ ਪਿਆਰ ਦਾ ਬੀਜੂੰ ਬੀਜ਼ ਕੁੜੇ
ਇਕ ਵਾਰ ਤੂੰ ਮਿਲ ਯਾਰਾਂ ਨੂੰ, ਤੈਨੂੰ ਦੱਸੀਏ ਕੀ ਹਾਂ ਚੀਜ਼ ਕੁੜੇ…।
ਮੁਲਾਕਾਤ ਦੇ ਹਰਪਲ ਦਾ ਆਨੰਦ ਰੱਜ ਕੇ ਮਾਣ ਲਵੀਂ,
ਅਸੀਂ ਪੁਸਤਕ ਵਾਂਗੂੰ ਖੁੱਲ ਜਾਣਾ, ਆਇਸ਼ਾ ਤੋਂ ਜ਼ੁਲਕਾ ਜਾਣ ਲਵੀਂ
ਬਲਰਾਜ ਸਿੱਧੂ ਨੂੰ ਮਿਲਕੇ ਨੀ ਤੇਰਾ ਹਿਰਦਾ ਜਾਊ ਪਸੀਜ਼ ਕੁੜੇ,
ਇਕ ਵਾਰ ਤੂੰ ਮਿਲ ਯਾਰਾਂ ਨੂੰ, ਤੈਨੂੰ ਦੱਸੀਏ ਕੀ ਹਾਂ ਚੀਜ਼ ਕੁੜੇ…

ਯਾਰ ਹਥਿਆਰਾਂ ਵਰਗੇ

ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
ਫੁੱਲਾਂ ਵਾਂਗੂ ਵਿੱਛ ਜਾਂਦੇ, ਵੈਰੀ ਲਈ ਖਾਰਾਂ ਵਰਗੇ ਨੇ॥

ਮਿੱਤਰਾਂ ਦੀ ਢਾਣੀ ਦਾ ਜਦ ਪੰਗਾ ਪੈਂਦਾ ਏ,
ਟਿੱਕ ਕੇ ਨਾ ਫਿਰ ਕੋਈ ਘਰ ਵਿੱਚ ਬਹਿੰਦਾ ਏ,
ਬਿਨਾ ਬੁਲਾਇਆ ਭੱਜੇ ਆਉਂਦੇ ਰੇਸਿੰਗ ਕਾਰਾਂ ਵਰਗੇ ਨੇ...।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।

ਖੁਸ਼ੀ ਗਮੀ ਵਿੱਚ ਮੋਡੇ ਨਾਲ ਮੋਢਾ ਲਾ ਖੜ੍ਹਦੇ,
ਤੁਕਿਆਂ ਵਾਂਗੂ ਤਾਹੀਂਓ ਦੁਸ਼ਮਣ ਨੇ ਝੜਦੇ,
ਮਾਰੂਥਲ ਵਿਗ਼ਚ ਪੈਂਦੀ ਸੀਤ ਫੁਹਾਰਾਂ ਵਰਗੇ ਨੇ...।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।

ਸਿਰਾਂ ਨਾਲ ਨਿਭਾਉਂਦੇ ਯਾਰੀ ਸਿਦਕੀ ਨੇ ਪੂਰੇ,
ਬਲਰਾਜ ਮੌਤ ਵੀ ਆਵੇ ਤਾਂ ਖੜ੍ਹਦੇ ਨੇ ਮੂਹਰੇ,

ਦਿਲ ਦੀ ਗੱਲ ਬੁੱਝ ਲੈਂਦੇ ਨਿਰੇ ਰਿਡਾਰਾਂ ਵਰਗੇ ਨੇ...।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।

ਗਿਣ ਮੇਰੇ ਦੰਦ ਮਿੱਤਰਾ

ਕਿੰਝ ਕਹਾਂ ਮੈਨੂੰ ਕਿੰਨਾ ਸੋਹਣਾ ਵੇ ਤੂੰ ਲੱਗਦੈਂ,
ਮਾਸੂਮ ਜਿਹਾ ਮੁੱਖ ਦਿਲ ਅੱਲੜਾਂ ਦੇ ਠੱਗਦੈਂ,
ਯਾਦ ਕਰ ਤੈਨੂੰ ਚੜ੍ਹੇ ਅਜ਼ਬ ਖੁਮਾਰੀ, ਆਏ ਮਿਲਣੀ 'ਚ ਲੋਹੜੇ ਦਾ ਆਨੰਦ ਮਿਤਰਾ...।
ਨੱਚਦੀ ਦੇ ਲੱਕ ਦੇ ਹੁਲਾਰੇ ਗਿਣ ਲੈ, ਹੱਸਦੀ ਦੇ ਗਿਣ ਮੇਰੇ ਦੰਦ ਮਿੱਤਰਾ...॥
ਵੇਖ ਤੈਨੂੰ ਸਦਾ ਰਹਾਂ ਅੰਬਰਾਂ 'ਚ ਉੱਡਦੀ,
ਕਰਾਂ ਕੀ ਸਿਫਤ ਨੇਚਰ (ਸੁਭਾਅ) ਤੇਰੇ ਗੁੱਡ ਦੀ,
ਖੰਘ ਤੇਰੀ ਵਿਚ ਸਦਾ ਰਹਾਂ ਖੰਘਦੀ, ਤੈਨੂੰ ਤੱਕ ਮੁਸਕਾਏ ਮੰਦ-ਮੰਦ ਮਿੱਤਰਾ...॥
ਮਨ ਵਿਚ ਤੈਨੂੰ ਹੈ ਵਸਾ ਕੇ ਰੱਖਿਆ,
ਆ ਗਲ ਨਾਲ ਲੱਗ ਹਾਰਾ ਨੌ ਲੱਖਿਆ,
ਚਕੋਰ ਵਾਂਗ ਤੈਨੂੰ ਹਾਂ ਮੈਂ ਪਾਉਣਾ ਲੋਚਦੀ, ਮੇਰੇ ਭਾਅ ਦਾ ਹੈ ਤੂੰ ਚੌਧਵੀ ਦਾ ਚੰਦ ਮਿਤਰਾ...।
ਸ਼ਰੇਆਮ ਕਹਿਣੋ ਜ਼ਰਾ ਨਹੀਂਉ ਸੰਗਦੀ,
ਬਲਰਾਜ ਸਿੱਧੂ ਇਕ ਤੇਰਾ ਸਾਥ ਮੰਗਦੀ,

ਯੂ. ਕੇ. ਵਾਲਿਆਂ ਵੇ ਮੇਰੀ ਸੁੰਨੀ ਮਾਂਗ ਨੂੰ, ਸੰਧੂਰੀ ਕਰਨ ਦਾ ਕਰ ਪ੍ਰਬੰਧ ਮਿਤਰਾ...।


ਕਿੰਝ ਕਹਾਂ ਮੈਨੂੰ ਕਿੰਨਾ ਸੋਹਣਾ ਵੇ ਤੂੰ ਲੱਗਦੈਂ,
ਮਾਸੂਮ ਜਿਹਾ ਮੁੱਖ ਦਿਲ ਅੱਲੜਾਂ ਦੇ ਠੱਗਦੈਂ,
ਕਿਵੇਂ ਦੱਸਾਂ ਤੇਰੇ ਉੱਤੇ ਕਿੰਨੀ ਮੈਂ ਫਿਦਾ, ਮੈਥੋਂ ਜਾਂਦੇ ਨਹੀਂ ਬੋਲ ਉਚਾਰੇ...।
ਹੱਸਦੀ ਦੇ ਦੰਦ ਮੇਰੇ ਗਿਣ ਮਿਤਰਾ, ਨੱਚਦੀ ਦੇ ਲੱਕ ਦੇ ਹੁਲਾਰੇ...॥
ਵੇਖ ਤੈਨੂੰ ਸਦਾ ਰਹਾਂ ਅੰਬਰਾਂ 'ਚ ਉੱਡਦੀ,
ਕਰਾਂ ਕੀ ਸਿਫਤ ਨੇਚਰ (ਸੁਭਾਅ) ਤੇਰੇ ਗੁੱਡ ਦੀ,
ਮਾਰ ਸੋਹਣਿਆ ਵੇ ਕੋਈ ਪਿਆਰ ਵਾਲਾ ਤੁਣਕਾ, ਸਾਂਭੇ ਜਾਂਦੇ ਨ੍ਹੀਂ ਚਾਅ ਇਹ ਕੁਆਰੇ...।
ਮਨ ਵਿਚ ਤੈਨੂੰ ਹੈ ਵਸਾ ਕੇ ਰੱਖਿਆ,
ਆ ਗਲ ਨਾਲ ਲੱਗ ਹਾਰਾ ਨੌ ਲੱਖਿਆ,
ਦੀਦ ਤੇਰੀ ਨਾਲ ਹੱਜ ਹੋ ਜਾਵੇ, ਤੈਨੂੰ ਪੂਜਾਂ ਵਾਂਗ ਪਰਵਰਦਿਗਾਰੇ...।
ਸ਼ਰੇਆਮ ਕਹਿਣੋ ਜ਼ਰਾ ਨਹੀਂਉ ਸੰਗਦੀ,
ਬਲਰਾਜ ਸਿੱਧੂ ਇਕ ਤੇਰਾ ਸਾਥ ਮੰਗਦੀ,

ਤੇਰੀ ਮੇਰੀ ਜੋੜੀ ਬਣੂ ਅੱਠਵਾਂ ਅਜੂਬਾ, ਯੂ. ਕੇ. ਵਾਲਿਆ ਵੇ ਗੱਲ ਲਾ ਕਿਨਾਰੇ...।

ਚਿੱਤ ਨੱਚਣੇ ਨੂੰ ਕਰਦੈ

ਪੁੱਛਦੀਆਂ ਕੁੜੀਆਂ ਸੀ ਨੱਚਦੀ ਕਿਉਂ ਨ੍ਹੀਂ,
ਲਟਾਲਟ ਗੋਰੀਏ ਨੀ ਮੱਚਦੀ ਕਿਉਂ ਨ੍ਹੀਂ,
ਬੋਲੀਆਂ ਦੇ ਨਾਲ ਤੇਰੇ ਹਿਲਦੇ ਨੇ ਬੁੱਲ੍ਹ, ਪੱਬ ਕਾਹਤੋਂ ਨਹੀਂ ਥਿਰਕਦਾ ਤੇਰਾ...।
ਬਨੇਰੇ ਬੈਠੇ ਯਾਰ ਤੋਂ ਹੈ ਸੰਗ ਲੱਗਦੀ, ਚਿੱਤ ਨੱਚਣੇ ਨੂੰ ਕਰਦੈ ਬਥੇਰਾ...॥
ਗਿੱਧਾ ਅਤੇ ਗਾਉਣ ਦੇ ਬਹਾਨੇ ਰਹਾਂ ਟੋਲਦੀ,
ਮਿਸਣੀ ਜਿਹੀ ਸਭ ਕਹਿਣ ਕਿਉਂ ਨ੍ਹੀਂ ਬੋਲਦੀ,
ਮੱਲੋਮੱਲੀ ਦਿਲ 'ਚ ਉਬਾਲ ਉੱਠਦੇ, ਜਦੋਂ ਹਾਣਦੀਆਂ ਘੱਤ ਲੈਣ ਘੇਰਾ...।
ਬੇਸ਼ੱਕ ਸਰਦਾਰੀ ਕੁੜੀਆਂ 'ਤੇ ਪੂਰੀ ਰੱਖਦੀ,
ਹਰ ਬੁੱਝਦੀ ਰਮਜ਼ ਉਹਦੀ ਵੀ ਹੈ ਅੱਖਦੀ,
ਜੱਗ ਰੱਬ ਦੀ ਸਾਰ ਪੈਂਦੀ ਰੱਖਣੀ, ਕੀਤਾ ਕਰੜਾ ਕੀ ਕੱਲਾ ਕਰੂ ਜੇਰਾ...।
ਧੜਕਣ ਬਣ ਕੇ ਉਹ ਦਿਲ 'ਚ ਧੜਕਦਾ,
ਤਾਹੀਉਂ ਬਲਰਾਜ ਸਿੱਧੂ ਲੋਕਾਂ ਨੂੰ ਰੜਕਦਾ,

ਪ੍ਰਛਾਵੇਂ ਵਾਂਗ ਯੂ. ਕੇ. ਵਾਲਾ ਰਹੇ ਅੰਗ-ਸੰਗ, ਮੇਰੇ ਕਲਬੂਤ ਉਹਦੀ ਰੂਹ ਦਾ ਬਸੇਰਾ...।

ਸਿਰ ਦੇ ਕੇ ਸਰਦਾਰੀ

ਸਭ ਕੌਮਾਂ ਦੇ ਵਿੱਚੋਂ, ਸਿੱਖ ਕੌਮ ਨਿਆਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਧਰਮ ਫੈਲਾਵਣ ਖਾਤਰ ਮੁਗਲਾਂ ਅੱਤ ਮਚਾਈ ਸੀ,
ਖਾਲਸੇ ਨੇ ਹੀ ਮੂਹਰੇ ਹੋ ਨੱਥ ਉਸ ਨੂੰ ਪਾਈ ਸੀ,
ਫੇਰ ਪਿਛੇ ਨਾ ਹੱਟਦੇ, ਜਾਂ ਪੰਥ ’ਤੇ ਪੈਂਦੀ ਭਾਰੀ ਐ।

ਪਿਆਰ

ਜੀਂਦਾ     ਰਿਹਾ     ਚਾਹੇ    ਮਰਦਾ   ਰਿਹਾ।
ਪਿਆਰ   ਤੈਨੂੰ   ਬਸ     ਕਰਦਾ     ਰਿਹਾ। ।

ਹੋਈ  ਜੱਗ  ’ਤੇ  ਨਸ਼ਰ   ਸਾਡੀ   ਦਿਵਾਨਗੀ,
ਤੇਰੀ ਚਾਹਤ  ਦਾ  ਤੈਥੋਂ  ਹੀ ਪਰਦਾ ਰਿਹਾ।

ਤੇਰੀ  ਮੁਸਕਾਨ  ਜਾਪੀ  ਕੁੱਝ  ਇਸ   ਤਰ੍ਹਾਂ,