ਚਿੱਤ ਨੱਚਣੇ ਨੂੰ ਕਰਦੈ

ਪੁੱਛਦੀਆਂ ਕੁੜੀਆਂ ਸੀ ਨੱਚਦੀ ਕਿਉਂ ਨ੍ਹੀਂ,
ਲਟਾਲਟ ਗੋਰੀਏ ਨੀ ਮੱਚਦੀ ਕਿਉਂ ਨ੍ਹੀਂ,
ਬੋਲੀਆਂ ਦੇ ਨਾਲ ਤੇਰੇ ਹਿਲਦੇ ਨੇ ਬੁੱਲ੍ਹ, ਪੱਬ ਕਾਹਤੋਂ ਨਹੀਂ ਥਿਰਕਦਾ ਤੇਰਾ...।
ਬਨੇਰੇ ਬੈਠੇ ਯਾਰ ਤੋਂ ਹੈ ਸੰਗ ਲੱਗਦੀ, ਚਿੱਤ ਨੱਚਣੇ ਨੂੰ ਕਰਦੈ ਬਥੇਰਾ...॥
ਗਿੱਧਾ ਅਤੇ ਗਾਉਣ ਦੇ ਬਹਾਨੇ ਰਹਾਂ ਟੋਲਦੀ,
ਮਿਸਣੀ ਜਿਹੀ ਸਭ ਕਹਿਣ ਕਿਉਂ ਨ੍ਹੀਂ ਬੋਲਦੀ,
ਮੱਲੋਮੱਲੀ ਦਿਲ 'ਚ ਉਬਾਲ ਉੱਠਦੇ, ਜਦੋਂ ਹਾਣਦੀਆਂ ਘੱਤ ਲੈਣ ਘੇਰਾ...।
ਬੇਸ਼ੱਕ ਸਰਦਾਰੀ ਕੁੜੀਆਂ 'ਤੇ ਪੂਰੀ ਰੱਖਦੀ,
ਹਰ ਬੁੱਝਦੀ ਰਮਜ਼ ਉਹਦੀ ਵੀ ਹੈ ਅੱਖਦੀ,
ਜੱਗ ਰੱਬ ਦੀ ਸਾਰ ਪੈਂਦੀ ਰੱਖਣੀ, ਕੀਤਾ ਕਰੜਾ ਕੀ ਕੱਲਾ ਕਰੂ ਜੇਰਾ...।
ਧੜਕਣ ਬਣ ਕੇ ਉਹ ਦਿਲ 'ਚ ਧੜਕਦਾ,
ਤਾਹੀਉਂ ਬਲਰਾਜ ਸਿੱਧੂ ਲੋਕਾਂ ਨੂੰ ਰੜਕਦਾ,

ਪ੍ਰਛਾਵੇਂ ਵਾਂਗ ਯੂ. ਕੇ. ਵਾਲਾ ਰਹੇ ਅੰਗ-ਸੰਗ, ਮੇਰੇ ਕਲਬੂਤ ਉਹਦੀ ਰੂਹ ਦਾ ਬਸੇਰਾ...।

No comments:

Post a Comment