ਗਿਣ ਮੇਰੇ ਦੰਦ ਮਿੱਤਰਾ

ਕਿੰਝ ਕਹਾਂ ਮੈਨੂੰ ਕਿੰਨਾ ਸੋਹਣਾ ਵੇ ਤੂੰ ਲੱਗਦੈਂ,
ਮਾਸੂਮ ਜਿਹਾ ਮੁੱਖ ਦਿਲ ਅੱਲੜਾਂ ਦੇ ਠੱਗਦੈਂ,
ਯਾਦ ਕਰ ਤੈਨੂੰ ਚੜ੍ਹੇ ਅਜ਼ਬ ਖੁਮਾਰੀ, ਆਏ ਮਿਲਣੀ 'ਚ ਲੋਹੜੇ ਦਾ ਆਨੰਦ ਮਿਤਰਾ...।
ਨੱਚਦੀ ਦੇ ਲੱਕ ਦੇ ਹੁਲਾਰੇ ਗਿਣ ਲੈ, ਹੱਸਦੀ ਦੇ ਗਿਣ ਮੇਰੇ ਦੰਦ ਮਿੱਤਰਾ...॥
ਵੇਖ ਤੈਨੂੰ ਸਦਾ ਰਹਾਂ ਅੰਬਰਾਂ 'ਚ ਉੱਡਦੀ,
ਕਰਾਂ ਕੀ ਸਿਫਤ ਨੇਚਰ (ਸੁਭਾਅ) ਤੇਰੇ ਗੁੱਡ ਦੀ,
ਖੰਘ ਤੇਰੀ ਵਿਚ ਸਦਾ ਰਹਾਂ ਖੰਘਦੀ, ਤੈਨੂੰ ਤੱਕ ਮੁਸਕਾਏ ਮੰਦ-ਮੰਦ ਮਿੱਤਰਾ...॥
ਮਨ ਵਿਚ ਤੈਨੂੰ ਹੈ ਵਸਾ ਕੇ ਰੱਖਿਆ,
ਆ ਗਲ ਨਾਲ ਲੱਗ ਹਾਰਾ ਨੌ ਲੱਖਿਆ,
ਚਕੋਰ ਵਾਂਗ ਤੈਨੂੰ ਹਾਂ ਮੈਂ ਪਾਉਣਾ ਲੋਚਦੀ, ਮੇਰੇ ਭਾਅ ਦਾ ਹੈ ਤੂੰ ਚੌਧਵੀ ਦਾ ਚੰਦ ਮਿਤਰਾ...।
ਸ਼ਰੇਆਮ ਕਹਿਣੋ ਜ਼ਰਾ ਨਹੀਂਉ ਸੰਗਦੀ,
ਬਲਰਾਜ ਸਿੱਧੂ ਇਕ ਤੇਰਾ ਸਾਥ ਮੰਗਦੀ,

ਯੂ. ਕੇ. ਵਾਲਿਆਂ ਵੇ ਮੇਰੀ ਸੁੰਨੀ ਮਾਂਗ ਨੂੰ, ਸੰਧੂਰੀ ਕਰਨ ਦਾ ਕਰ ਪ੍ਰਬੰਧ ਮਿਤਰਾ...।


ਕਿੰਝ ਕਹਾਂ ਮੈਨੂੰ ਕਿੰਨਾ ਸੋਹਣਾ ਵੇ ਤੂੰ ਲੱਗਦੈਂ,
ਮਾਸੂਮ ਜਿਹਾ ਮੁੱਖ ਦਿਲ ਅੱਲੜਾਂ ਦੇ ਠੱਗਦੈਂ,
ਕਿਵੇਂ ਦੱਸਾਂ ਤੇਰੇ ਉੱਤੇ ਕਿੰਨੀ ਮੈਂ ਫਿਦਾ, ਮੈਥੋਂ ਜਾਂਦੇ ਨਹੀਂ ਬੋਲ ਉਚਾਰੇ...।
ਹੱਸਦੀ ਦੇ ਦੰਦ ਮੇਰੇ ਗਿਣ ਮਿਤਰਾ, ਨੱਚਦੀ ਦੇ ਲੱਕ ਦੇ ਹੁਲਾਰੇ...॥
ਵੇਖ ਤੈਨੂੰ ਸਦਾ ਰਹਾਂ ਅੰਬਰਾਂ 'ਚ ਉੱਡਦੀ,
ਕਰਾਂ ਕੀ ਸਿਫਤ ਨੇਚਰ (ਸੁਭਾਅ) ਤੇਰੇ ਗੁੱਡ ਦੀ,
ਮਾਰ ਸੋਹਣਿਆ ਵੇ ਕੋਈ ਪਿਆਰ ਵਾਲਾ ਤੁਣਕਾ, ਸਾਂਭੇ ਜਾਂਦੇ ਨ੍ਹੀਂ ਚਾਅ ਇਹ ਕੁਆਰੇ...।
ਮਨ ਵਿਚ ਤੈਨੂੰ ਹੈ ਵਸਾ ਕੇ ਰੱਖਿਆ,
ਆ ਗਲ ਨਾਲ ਲੱਗ ਹਾਰਾ ਨੌ ਲੱਖਿਆ,
ਦੀਦ ਤੇਰੀ ਨਾਲ ਹੱਜ ਹੋ ਜਾਵੇ, ਤੈਨੂੰ ਪੂਜਾਂ ਵਾਂਗ ਪਰਵਰਦਿਗਾਰੇ...।
ਸ਼ਰੇਆਮ ਕਹਿਣੋ ਜ਼ਰਾ ਨਹੀਂਉ ਸੰਗਦੀ,
ਬਲਰਾਜ ਸਿੱਧੂ ਇਕ ਤੇਰਾ ਸਾਥ ਮੰਗਦੀ,

ਤੇਰੀ ਮੇਰੀ ਜੋੜੀ ਬਣੂ ਅੱਠਵਾਂ ਅਜੂਬਾ, ਯੂ. ਕੇ. ਵਾਲਿਆ ਵੇ ਗੱਲ ਲਾ ਕਿਨਾਰੇ...।

No comments:

Post a Comment