ਪਿਆਰ

ਜੀਂਦਾ     ਰਿਹਾ     ਚਾਹੇ    ਮਰਦਾ   ਰਿਹਾ।
ਪਿਆਰ   ਤੈਨੂੰ   ਬਸ     ਕਰਦਾ     ਰਿਹਾ। ।

ਹੋਈ  ਜੱਗ  ’ਤੇ  ਨਸ਼ਰ   ਸਾਡੀ   ਦਿਵਾਨਗੀ,
ਤੇਰੀ ਚਾਹਤ  ਦਾ  ਤੈਥੋਂ  ਹੀ ਪਰਦਾ ਰਿਹਾ।

ਤੇਰੀ  ਮੁਸਕਾਨ  ਜਾਪੀ  ਕੁੱਝ  ਇਸ   ਤਰ੍ਹਾਂ,

ਤਪੇ ਰੇਤੇ ’ਤੇ  ਬੱਦਲ   ਜੋ   ਵਰਦਾ   ਰਿਹਾ।

ਇਸ਼ਕ   ਨਹੀਂ   ਤਾਂ   ਦੱਸ  ਕੀ   ਹੈ  ਇਹ?
ਪਤਾ ਗੈਰਾਂ ਤੋਂ ਪੁੱਛਦਾ ਮੈਂ ਘਰਦਾ  ਰਿਹਾ।

ਦੁਨੀਆਂ    ਨੂੰ    ਉਲੂ    ਬਣਾਇਆ   ਸਦਾ,
ਤੈਥੋਂ  ਨਾ  ਜਾਣੇ   ਕਿਉਂ   ਚਰਦਾ   ਰਿਹਾ।

ਕਮੀ  ਰੜਕਦੀ   ਤੇਰੀ   ਹਰ   ਪਲ   ਰਹੀ,
ਤੇਰੇ  ਬਾਝੋਂ  ਵੀ  ਐ  ਪਰ   ਸਰਦਾ  ਰਿਹਾ।

ਵਕਤ   ਤੋਂ  ਪਹਿਲਾਂ  ਹੀ   ਮੁੱਕ   ਜਾਉਗਾ,
ਇਉਂ ਕਣਕਣ ਬਲਰਾਜ ਜੇ ਖਰਦਾ ਰਿਹਾ।

****

No comments:

Post a Comment