ਸਲਾਹ

ਕੁਝ ਕੌਲ ਤੇ ਚੰਦ ਇਕਰਾਰ ਕਰਾਂ!
ਸੋਚਦਾ ਹਾਂ ਮੈਂ ਪਿਆਰ ਕਰਾਂ!!

ਪੇਸ਼ਕਸ਼ਾਂ ਤਾਂ ਕਈ ਆਉਂਦੀਆਂ ਨੇ,
ਪਰ ਕਿਸ ਨੂੰ ਸਵਿਕਾਰ ਕਰਾਂ?

ਦਿਲ ਕਿਸਦਾ ਦੱਸੋ ਤੋੜ ਦਵਾਂ,

ਕਿਸ ਨਾਲ ਅੱਖੀਆਂ ਚਾਰ ਕਰਾਂ?

ਸਭ ਆਖਣ ਸੌਦਾ ਘਾਟੇ ਦਾ
ਫਿਰ ਵੀ ਕੀ ਇਹ ਵਪਾਰ ਕਰਾਂ?

ਕਈ ਸੂਰਤਾਂ ਦਿਲ ਨੂੰ ਭਾਉਂਦੀਆਂ ਨੇ
ਕਿਹੜੀ ਦਾ ਨਿਰਾਦਰ, ਕਿਸਦਾ ਸਤਿਕਾਰ ਕਰਾਂ?

ਉਹ ਤਾਂ ਮਿਜਾਜ਼ੀ ਮੁਹੱਬਤ ਚਾਹੁੰਦੇ ਨੇ,
ਕੀ ਮੈਂ ਇਸ਼ਕ ਹਕੀਕੀ ਦਾ ਇਜ਼ਹਾਰ ਕਰਾਂ?

ਉਂਝ, ਬਾਕੀਆਂ ਗੱਸਾ ਕਰ ਜਾਣਾ,
ਜੇਕਰ ਇਕ ਨੂੰ ਯਾਰ ਕਰਾਂ!

ਜਾਂ, ਬਲਰਾਜ ਅਯਾਸ਼ੀਆਂ ਨੂੰ ਭੁੱਲ ਕੇ
ਕੋਈ ਦੇਸ਼ ਕੌਮ ਲਈ ਕਾਰ ਕਰਾਂ!

****

No comments:

Post a Comment