ਤੈਨੂੰ ਇਸ਼ਕ ਲਈ ਇਹ ਕਰਨਾ ਹੈ ਪੈਣਾ
ਛਾਲਿਆਂ ਨਾ ਛੱਲਣੀ ਹੋ ਜਾਏ ਜਿਸਮ
ਅੰਗਿਆਰਾਂ ਤੇ ਪੈਰਾਂ ਨੂੰ ਧਰਨਾ ਹੈ ਪੈਣਾ
ਪੱਕਿਆਂ ਦੀ ਥਾਂ ਰੱਖੇ ਕੱਚੇ ਮਿਲਣਗੇ
ਫਿਰ ਵੀ ਝਿਨਾਅ ਤਾਂ ਤਰਨਾ ਹੈ ਪੈਣਾ
ਕਦੇ ਤਪਦੇ ਥਲਾਂ ਵਿਚ ਭੁੱਜਣਾ ਪਵੇਗਾ,
ਕਦੇ ਸ਼ੀਤਲ ਜਲਾਂ ਵਿਚ ਠਰਨਾ ਹੈ ਪੈਣਾ
ਜ਼ਿੰਦਗੀ ਮਿਲੇਗੀ ਖੁੱਦ ਨੂੰ ਮਿਟਾ ਕੇ
ਜੀਣੇ ਲਈ ਵੀ ਪਹਿਲਾਂ ਮਰਨਾ ਹੈ ਪੈਣਾ
ਬਰਦਾਸ਼ਤ ਦੀ ਹਦ ਟੱਪ ਜਾਏ ਚਾਹੇ
ਬਲਰਾਜ ਇਸ ਦਰਦ ਨੁੰ ਜਰਨਾ ਹੈ ਪੈਣਾ
****
No comments:
Post a Comment