ਤੂੰ ਕਰਿਆ ਹੁਕਮ

ਤੂੰ ਕਰਿਆ ਹੁਕਮ ਮੈਂ ਕੀਤਾ ਹੈ ਵਿਚਾਰ
ਮਾਫ ਕਰੀਂ ਮੈਥੋਂ ਕੁਝ ਹੋਣਾ ਨੀ ਉਚਾਰ
ਤੇਰੇ ਵਿਚ ਨੀ ਵਿਛੋੜੇ ਸਾਨੂੰ ਗੀਤ ਕਿਵੇਂ ਆਹੁੜੇ
ਰੁਕੀ ਕਲਮ ਤੇ ਨੀਰ ਨੈਣੋਂ ਵਗਦਾ
ਤੂੰ ਹੀ ਦੱਸ ਮੈਂ ਕੀ ਲਿਖਾਂ, ਮੇਰਾ ਤੇਰੇ ਬਿਨਾਂ ਜੀਅ ਨਹੀਂਓ ਲੱਗਦਾ

ਲਿਖਾ ਕੀ ਮੈਂ ਤੈਨੂੰ ਕਿੰਨਾ ਪਿਆਰ ਕਰਦਾਂ?

ਜਾਂ ਤੇਰੀਆਂ ਜੁਦਾਈਆਂ ਨੂੰ ਹਾਂ ਕਿੰਝ ਜਰਦਾ?
ਪਲ ਇਕ ਵੀ ਨਾ ਬੀਤੇ ਤੈਨੂੰ ਬਿਨਾਂ ਯਾਦ ਕੀਤੇ
ਕੁਝ ਭਾਉਂਦਾ ਨਹੀਂ ਹੁਣ ਇਸ ਜੱਗ ਦਾ

ਬੁੱਤ ਆਇਆ ਇਥੇ ਰੂਹ ਰਹਿ ਗਈ ਤੇਰੇ ਕੋਲੇ
ਦੁੱਖ ਦਿਲਾਂ ਵਾਲੇ ਸੋਹਣੀਏ ਨੀ ਜਾਂਦੇ ਇੰਝ ਫੋਲੇ
ਜਦੋਂ ਹੋਵੇਂਗੀ ਤੂੰ ਨਾਲ ਮੈਂ ਸੁਣਾਊਂ ਸਾਰਾ ਹਾਲ
ਤੈਨੂੰ ਚੱਲ ਜਾਊ ਪਤਾ ਰਗ ਰਗ ਦਾ
ਸੱਚ  ਜਾਣੀ ਤੂੰ ਹੀ ਜ਼ਿੰਦਗਾਨੀ ਮੇਰੀ ਨੀ
ਤੇਰੇ ਬਿਨਾਂ ਲੱਗੇ ਮੈਨੂੰ ਦੁਨੀਆ ਹਨੇਰੀ ਨੀ
ਕਰਾਂ ਨਾ ਕੋਈ ਕੰਮ ਬਸ ਸੋਚਾਂ ਹਰਦਮ
ਦੀਵਾ ਤੇਰੀਆਂ ਯਾਦਾਂ ਦਾ ਰਹਿੰਦਾ ਜੱਗਦਾ

ਤਾਰ ਟੁੱਟਣ ਤੇ ਹੁੰਦਾ ਹਸ਼ਰ ਜੋ ਸਾਜ਼ ਦਾ
ਤੇਰੇ ਬਿਨਾਂ ਬੱਲੀਏ ਨੀ ਉਹੀ ਹਾਲ ਬਲਰਾਜ ਦਾ
ਦੂਰ ਗਈ ਹਾਸੀ, ਗਈ ਚਿੰਬੜ ਉਦਾਸੀ
ਤੇਰੇ ਨਾਲ ਸੀ ਜਹਾਨ ਸੋਹਣਾ ਲੱਗਦਾ


****

No comments:

Post a Comment