ਜਿਸ ਨੂੰ ਵੀ ਚਾਹਿਆ ਮੈਂ ਉਹ ਮੈਥੋਂ ਦੂਰ ਹੋ ਗਿਆ
ਪੱਟਿਆ ਸੀ ਪਹਿਲਾ ਅਜੇ ਜਦ ਜਵਾਨੀ ਵੱਲ ਕਦਮ
ਕਿਹਾ ਖੁਸ਼ੀਆਂ ਨੇ ਅਲਵਿਦਾ ਬਗਲਗੀਰ ਹੋਏ ਸੀ ਗਮ
ਜ਼ਖਮ ਉਹ ਹੀ ਖਰਾਬ ਹੁੰਦਿਆਂ ਹੁਣ ਤਾਂ ਨਾਸੂਰ ਹੋ ਗਿਆ
ਜ਼ਿੰਦਗੀ ਦੇ ਬਾਗ ਵਿਚ ਇਕ ਫੁੱਲ ਹੋਰ ਮਹਿਕਿਆ
ਜਿਸ ਦੇ ਖਿੜਨ ਤੇ ਕਦੇ ਮੇਰਾ ਮਨ ਚਹਿਕਿਆ
ਪਰਾਈ ਸੇਜ ’ਤੇ ਵਿਛਣ ਲਈ ਉਹ ਵੀ ਮਜਬੂਰ ਹੋ ਗਿਆ
ਨੈਣ ਚਾਰ ਹੋਏ ਫਿਰ ਇਕ ਹਸੀਨਾ ਦੇ ਨਾਲ
ਰੂਪ ਦਿੱਤਾ ਭਾਵੇਂ ਰੱਬ ਪਿਆਰ ਪੱਖ ਤੋਂ ਕੰਗਾਲ
ਬੇਵਫਾ ਨੂੰ ਭੁੱਖ ਪੈਸਿਆਂ ਦੀ ਹੁਸਨ ਦਾ ਗਰੂਰ ਹੋ ਗਿਆ
ਸਾਥੀ ਹੀ ਲੋੜਦਾ ਸਾਂ, ਪ੍ਰੀਤ ਪਾਉਣ ਲਈ
ਮਿਲਿਆ ਨਾ ਹਮਸਫਰ ਕੋਈ, ਜੀਵਨ ਬਿਤਾਉਣ ਲਈ
ਸ਼ੀਸ਼ਾ ਜੋ ਦਿਲ ਮੇਰੇ ਦਾ ਕਈ ਵਾਰ ਚਕਨਾ ਚੂਰ ਹੋ ਗਿਆ
ਰਿਹਾ ਵੰਡਦਾ ਮੈਂ ਹਾਸੇ, ਮੋੜ ਲੋਕਾਂ ਦਿੱਤੇ ਰੋਣੇ
ਸਿੱਖ ਲਿਆ ਹੰਝੂਆਂ ’ਚ ਦਾਗ ਹਿਜਰਾਂ ਦੇ ਧੋਣੇ
ਬਲਰਾਜ ਮੰਨਦਾ ਹੈ ਗਲਤੀ ਬਿਆਨ ਕਿੱਸਾ ਜ਼ਰੂਰ ਹੋ ਗਿਆ
****
No comments:
Post a Comment