ਸਭ ਕੌਮਾਂ ਦੇ ਵਿੱਚੋਂ, ਸਿੱਖ ਕੌਮ ਨਿਆਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।
ਧਰਮ ਫੈਲਾਵਣ ਖਾਤਰ ਮੁਗਲਾਂ ਅੱਤ ਮਚਾਈ ਸੀ,
ਖਾਲਸੇ ਨੇ ਹੀ ਮੂਹਰੇ ਹੋ ਨੱਥ ਉਸ ਨੂੰ ਪਾਈ ਸੀ,
ਫੇਰ ਪਿਛੇ ਨਾ ਹੱਟਦੇ, ਜਾਂ ਪੰਥ ’ਤੇ ਪੈਂਦੀ ਭਾਰੀ ਐ।
ਸਿਰ ਦੇ ਕੇ ਸਿੰਘਾਂ ਨੇ…।
ਸਰਕਾਰੀ ਹਾਕਮਾਂ ਵੱਲੋਂ ਮੁੱਲ ਸਿਰਾਂ ਦੇ ਪਾਏ ਗਏ,
ਮੰਨੂੰ ਵਰਗਿਆਂ ਤੋਂ ਵੀ ਸਿੱਖ ਨਾ ਜੜੋਂ ਮੁਕਾਏ ਗਏ,
ਉਲਟੀ ਫੈਲ ਗਈ ਹੈ ਸਿੱਖੀ, ਦੁਨੀਆਂ ਵਿੱਚ ਸਾਰੀ ਐ।
ਸਿਰ ਦੇ ਕੇ ਸਿੰਘਾਂ ਨੇ…।
ਸਿਰੋਂ ਲਹਿ ਗਏ ਖੋਪਰ ਪਰ ਨਾ ਕੇਸ ਕਟਾਏ ਨੇ,
ਨਾਲ ਜਮੂੰਰਾਂ ਹੱਸ ਹੱਸ ਤਨ ਦੇ ਮਾਸ ਪਟਾਏ ਨੇ,
ਚਰਖੜੀਆਂ ’ਤੇ ਚੜ੍ਹ ਕੇ ਵੀ ਸੁਖਮਨੀ ਉਚਾਰੀ ਐ।
ਸਿਰ ਦੇ ਕੇ ਸਿੰਘਾਂ ਨੇ…।
ਜਣੇ-ਖਣੇ ਨੂੰ ਪੰਥ ਦੀ ਵਾਗ-ਡੋਰ ਫੜਾਉਂਦੇ ਰਹੇ,
ਖੁਦਗਰਜ਼ ਲਾਲਚੀ ਲੀਡਰ ਸਾਡੇ ਢਾਅ ਸਿੱਖੀ ਨੂੰ ਲਾਉਂਦੇ ਰਹੇ,
ਬਹਾਦਰਾਂ ਦੀ ਕੌਮ ’ਚ ਫੈਲੀ ਫੁੱਟ ਦੀ ਬਿਮਾਰੀ ਐ।
ਸਿਰ ਦੇ ਕੇ ਸਿੰਘਾਂ ਨੇ…।
ਗਿੱਦੜ ਲੋਕਾਂ ਤਾਈਂ ਸਤਿਗੁਰੂ ਸ਼ੇਰ ਬਣਾ ਦਿੱਤਾ,
ਛਕ ਕੇ ਅੰਮ੍ਰਿਤ ਸਭ ਨੇ ਮੌਤ ਦਾ ਭੈਅ ਮਿਟਾ ਲਿੱਤਾ,
ਬਲਰਾਜ ਸਿੱਧੂ ਹੁਣ ਸਿੰਘ ਸਜਣ ਦੀ ਤੇਰੀ ਵਾਰੀ ਐ।
ਸਿਰ ਦੇ ਕੇ ਸਿੰਘਾਂ ਨੇ…।
****
NICE
ReplyDeleteFANTASTIC
ਪਹਿਲੀ ਵਾਰ ਆਪ ਦਾ ਬਲਾਗ ਪੜ੍ਹਨ ਦਾ ਸਬੱਬ ਬਣਿਆ !
ReplyDeleteਬਹੁਤ ਹੀ ਵਧੀਆ !
ਆਪ ਦਾ ਯਤਨ ਸ਼ਲਾਘਾਯੋਗ ਹੈ ਪੰਜਾਬੀ ਦੇ ਵਿਕਾਸ ਲਈ ! ਆਪਣਿਆਂ ਨੂੰ ਆਪਣੇ ਨਾਲ਼ ਜੋੜਨ ਲਈ !
ਧੰਨਵਾਦ !
ਹਰਦੀਪ ਕੌਰ ਸੰਧੂ
( ਪੰਜਾਬੀ ਵਿਹੜਾ)